ਅਜਨਾਲਾ ਪੁਲਿਸ ਵਲੋ ਹੈਰੋਇਨ ਅਤੇ 23 ਲੱਖ ਦੀ ਡਰੱਗ ਮਨੀ ਸਮੇਤ ਤਿੰਨ ਤਸਕਰ ਕਾਬੂ

ਅਜਨਾਲਾ ਪੁਲਿਸ ਵਲੋ ਹੈਰੋਇਨ ਅਤੇ 23 ਲੱਖ ਦੀ ਡਰੱਗ ਮਨੀ ਸਮੇਤ ਤਿੰਨ ਤਸਕਰ ਕਾਬੂ

ਦੇਸੀ ਪਸਤੌਲ ਤੇ 61 ਜਿੰਦਾਂ ਕਾਰਤੂਸ਼ ਵੀ ਕੀਤੇ ਬ੍ਰਾਮਦ

ਅੰਮ੍ਰਿਤਸਰ,  ( ਰਛਪਾਲ ਸਿੰਘ ) ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਵਿੱਚ ਨਸ਼ਿਆ ਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਕਾਰਗਰ ਸਿੱਟੇ ਸਾਹਮਣੇ ਆ ਰਹੇ ਹਨ ਤੇ ਆਏ ਦਿਨ ਇਸ ਕਾਲੇ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਪਕੜਿਆ ਜਾ ਰਿਹਾ ਹੈ।ਥਾਣਾਂ ਅਜਨਾਲਾ ਦੀ ਪੁਲਿਸ ਵਲੋ ਤਿੰਨ ਨਸ਼ਾ ਤਸਕਰਾਂ ਨੂੰ 23 ਲੱਖ ਦੀ ਡਰੱਗ ਮਨੀ ਸਮੇਤ ਕਾਬੂ ਜਿਸ ਸਬੰਧੀ ਇਕ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸ੍ਰੀ ਵਿਰਮਜੀਤ ਦੁੱਗਲ ਆਈ.ਪੀ.ਐਸ ਨੇ ਦੱਸਿਆ ਕਿ ਥਾਣਾਂ ਅਜਨਾਲਾ ਦੇ ਐਸ.ਐਚ.ਓ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ ਸ਼ੁਭਾਸ਼ ਚੰਦਰ ਜੋ ਕਿ ਮਾੜੇ ਅਨਸਰਾਂ ਦੀ ਭਾਲ ਗਸ਼ਤ ਕਰ ਰਹੇ ਸਨ ,

ਵਲੋ ਸਾਰੰਗਦੇਵ ਨਜਦੀਕ ਸੂਏ ‘ਤੇ ਨਾਕੇਬੰਦੀ ਦੌਰਾਨ ਜਦ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਜਿਸ ਦਾ ਨੰਬਰ ਪੀ.ਬੀ 02 -6001 ਨੂੰ ਰੋਕ ਕੇ ਉਸ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਉਪ ਪੁਲਿਸ ਕਪਤਨ ਹਰਪ੍ਰੀਤ ਸਿੰਘ ਦੀ ਨਿਗਰਾਨੀ ਵਿੱਚ ਏ.ਐਸ.ਆਈ ਅਜੈਪਾਲ ਸਿੰਘ ਵਲੋ ਤਲਾਸ਼ੀ ਕੀਤੀ ਗਈ ਤਾਂ ਉਨਾਂ ਵਿੱਚੋ ਸਿਮਰਜੀਤ ਸਿੰਘ ਉਰਫ ਸਿਮਰ ਪੁੱਤਰ ਸਲਵਿੰਦਰ ਸਿੰਘ ਵਾਸੀ ਸਾਹੋਵਾਲ ਤੋ 298 ਗ੍ਰਾਮ, ਸਰਬਜੀਤ ਸਿੰਘ ਉਰਫ ਸਾਬਾ ਪੁੱਤਰ ਪੂਰਨ ਸਿੰਘ ਵਾਸੀ ਫੱਤੇਵਾਲ 405 ਗ੍ਰਾਮ, ਸੁਰਜੀਤ ਮਸੀਹ ਪੁੱਤਰ ਬਲਵਿੰਦਰ ਸਿੰਘ ਵਾਸੀ ਕੁਰਾਲਾ ਪਾਸੋ 302 ਗ੍ਰਾਮ ਹੈਰੋਇਨ ਹੈਰੋਇਨ ਬ੍ਰਾਮਦ ਹੋਈ ।

ਇਸ ਤੋ ਇਲਾਵਾ ਉਨਾਂ ਪਾਸੋ 23 ਲੱਖ ਦੀ ਭਾਰਤੀ ਕਰੰਸੀ ਅਤੇ ਇਕ ਦੇਸੀ ਪਿਸਟਲ ਸਮੇਤ 61 ਜਿੰਦਾਂ ਕਾਰਤੂਸ਼ ਬ੍ਰਾਮਦ ਕੀਤੇ ਗਏ। ਜਿੰਨਾ ਵਿਰੁੱਧ ਥਾਣਾਂ ਅਜਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ।ਇਸ ਸਮੇ ਐਸ.ਪੀ ਸ: ਦਲਜੀਤ ਸਿੰਘ ਢਿਲੋ, ਉਪ ਪੁਲਿਸ ਕਪਤਾਨ ਸ: ਹਰਪ੍ਰੀਤ ਸਿੰਘ , ਸ: ਰਵਿੰਦਰ ਸਿੰਘ ਤੇ ਹੋਰ ਪੁਲਿਸ ਅਧਿਕਾਰੀਮ ਵੀ ਹਾਜਰ ਸਨ।

Bulandh-Awaaz

Website:

Exit mobile version