More

  ਅਗਲੀ ਸੁਪਰੀਮ ਕੌਂਸਲ ਚੋਣ 12 ਮਾਰਚ 2023 ਨੂੰ – ਜੱਜ ਜੈਫਰੀ ਬਰੈਂਡ

  ਸੈਕਰਾਮੈਂਟੋ, 27 ਜੂਨ (ਬੁਲੰਦ ਆਵਾਜ ਬਿਊਰੋ) – ਬਾਸਾ-ਗੁਰਮੀਤ ਧੜੇ ਨੂੰ ਅੱਜ ਇੱਕ ਹੋਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਧੜੇ ਵੱਲੋਂ ਸੰਗਤ ਅਤੇ ਗੁਰਦੂਆਰਾ ਸਾਹਿਬ ਦੇ ਪ੍ਰਬੰਧ ਨੂੰ ਖੱਜਲ-ਖ਼ੁਆਰ ਕਰਨ ਦੀ ਨੀਤੀ ਨਾਲ ਸੁਪਰੀਮ ਕੌਂਸਲ ਦੀਆਂ ਅਗਲੀਆਂ ਚੋਣਾਂ 13 ਮਾਰਚ 2022 ਨੂੰ ਕਰਾਉਣ ਲਈ ਰਿੱਟ ਪਾਈ ਸੀ ਪਰ ਮਾਨਯੋਗ ਜੱਜ ਨੇ ਸਿੱਖ ਪੰਚਾਇਤ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 12 ਮਾਰਚ 2023 ਨੂੰ ਚੋਣਾਂ ਹੋਣ ਦੀ ਤਰੀਕ ਮਿੱਥ ਦਿੱਤੀ ਹੈ।ਬਾਸਾ-ਗੁਰਮੀਤ ਧੜੇ ਵੱਲੋਂ ਇਹ ਬਹੁਤ ਖ਼ਤਰਨਾਕ ਖੇਡ ਖੇਡੀ ਗਈ ਸੀ ਜਿਸਨੇ ਅਗਲੇ ਸਾਲਾਂ ਵਿੱਚ ਹਰੇਕ ਚੋਣ ਕਚਹਿਰੀਆਂ ਵਿੱਚ ਖਤਮ ਕਰਨੀ ਸੀ। ਭਵਿੱਖ ਵਿੱਚ ਇਹ ਨਿਸਚਤ ਕਿ ਜਿਹੜੀ ਧਿਰ ਪ੍ਰਬੰਧ ਤੇ ਕਾਬਜ਼ ਹੈ ਤੇ ਜਦੋਂ ਉਸਨੇ ਚੋਣ ਵਿੱਚ ਹਾਰਨਾ ਸੀ ਤਾਂ ਕਚਿਹਰੀ ਵਿੱਚ ਚੋਣ ਚੈਲੰਜ ਹੋਣੀ ਸੀ। ਕਿਉਂ ਕਿ ਕੋਰਟ ਦੇ ਨਿਯਮਾਂ ਅਨੁਸਾਰ ਜਿੰਨੀ ਦੇਰ ਕੋਰਟ ਕੇਸ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਕਾਬਜ਼ ਧਿਰ ਨੇ ਹੀ ਪ੍ਰਬੰਧ ਵਿੱਚ ਰਹਿਣਾ ਸੀ। ਇਸਲਈ ਜਿੱਤੀ ਧਿਰ ਨੂੰ ਸਾਲਾਂ ਬੱਧੀ ਕਮੇਟੀ ਦਾ ਚਾਰਜ ਲੈਣ ਲਈ ਅਦਾਲਤਾਂ ਦੇ ਗੇੜੇ ਖਾਣੇ ਪੈਣੇ ਸਨ। ਸਿੱਖ ਪੰਚਾਇਤ ਨੇ ਹੋਰ ਦਲੀਲਾਂ ਦੇਣ ਸਮੇਂ ਜੱਜ ਨੂੰ ਇਸ ਹਕੀਕਤ ਤੋਂ ਵੀ ਜਾਣੂ ਕਰਵਾਇਆ ਤੇ ਜੱਜ ਨੇ ਆਪਣਾ ਫੈਸਲਾ ਦਿੰਦੇ ਹੋਏ ਕਿਹਾ ਕਿ ਇਸਤਰਾਂ ਕਰਨ ਨਾਲ ਚੋਣਾ ਦੇ ਚੈਲੰਜ ਨੂੰ ਉਤਸ਼ਾਹਿਤ ਕਰਨਾ ਹੈ ਤੇ ਜਿੱਤੀ ਧਿਰ (ਸਬੂਤ) ਹੋਣ ਤੋਂ ਬਿਨਾਂ ਹੀ ਨਵੀਂ ਸੁਪਰੀਮ ਕੌਂਸਲ ਵਜੋਂ ਚਾਰਜ ਨਹੀਂ ਲੈ ਸਕੇਗੀ ਤੇ ਇਸਨੂੰ ਦੇਰੀ ਕਰਨ ਲਈ ਚਾਲ (delay tactics) ਵਜੋਂ ਵਰਤਿਆ ਜਾਵੇਗਾ ਅਤੇ ਇਹ ਬਾਈਲਾਅਜ ਦੀ ਦੋ ਸਾਲ ਦੀ ਮਿਆਦ ਨੂੰ ਵੀ ਖ਼ਰਾਬ ਕਰੇਗੀ। (ਅੰਗਰੇਜ਼ੀ ਦੀ ਅਸਲ ਨਕਲ ਫੋਟੋ ਵਿੱਚ ਦੇਖ ਸਕਦੇ ਹੋ)।

  ਇਸ ਮੁਕੱਦਮੇ ਕਰਕੇ ਸੰਗਤ ਵਿੱਚ ਜੋ ਨਿਰਾਸ਼ਾ ਹੋਈ ਹੈ ਅਸੀਂ ਉਸਨੂੰ ਸਮਝ ਸਕਦੇ ਹਾਂ ਪਰ ਇਸ ਕੇਸ ਨਾਲ ਕਈ ਅਜਿਹੇ ਮੁੱਦਿਆਂ ਬਾਰੇ ਫ਼ੈਸਲੇ ਹੋਏ ਹਨ ਜਿਹਨਾਂ ਨਾਲ ਕੋਈ ਵੀ ਧਿਰ ਕਚਿਹਰੀ ਵਿੱਚ ਜਾਣ ਤੋਂ ਗੁਰੇਜ਼ ਕਰੇਗੀ ਅਤੇ ਧਾਰਮਿਕ ਪ੍ਰੰਪਰਾ ਅਨੁਸਾਰ ਇਹ ਕੇਸ ਮੀਲ-ਪੱਥਰ ਸਾਬਿਤ ਹੋਏਗਾ। ਇਸ ਨਾਲ ਹੱਲ ਹੋਏ ਮੁੱਦੇ ਇਸਤਰਾਂ ਹਨ: 1. ਗੁਰਮਤਿ ਪ੍ਰੰਪਰਾ ਦੀ ਰੋਸ਼ਨੀ ਵਿੱਚ ਪ੍ਰਬੰਧ ਚੱਲੇਗਾ। ਕਾਰਪੋਰੇਸ਼ਨ ਕੋਡ ਅਧੀਨ ਚਲਾਉਣ ਵਾਲ਼ਿਆਂ ਦਾ ਸਦਾ ਲਈ ਰਾਹ ਬੰਦ ਹੋ ਗਿਆ ਹੈ। 2. ਸੁਪਰੀਮ ਕੌਂਸਲ ਦੀ ਕਿਸੇ ਮੀਟਿੰਗ ਲਈ ਸਾਰੇ 5 ਮੈਂਬਰਾਂ ਦਾ ਲਾਜ਼ਮੀ ਹੋਵੇਗਾ। 3. ਸਾਰੀ ਸੁਪਰੀਮ ਕੌਂਸਲ ਸਰਬ-ਸੰਮਤੀ ਨਾਲ ਹੀ ਫ਼ੈਸਲੇ ਲੈ ਸਕੇਗੀ। 4. ਮੈਂਬਰਸ਼ਿਪ ਲਿਸਟ ਦਰੁਸਤ ਹੈ ਤੇ ਇਸੇ ਅਨੁਸਾਰ ਅਗਲੀਆਂ ਚੋਣਾਂ ਹੋਣਗੀਆਂ 5. ਅੱਜ ਦੇ ਫ਼ੈਸਲੇ ਨਾਲ delay tactics ਦੀ ਰਾਜਨੀਤੀ ਨਹੀਂ ਚੱਲੇਗੀ। ਇੱਥੇ ਇੱਕ ਗੱਲ ਸੰਗਤ ਨਾਲ ਸਾਂਝੀ ਕਰ ਦਈਏ ਕਿ ਇਹਨਾਂ ਨੇ ਜੱਜ ਦੇ ਚੋਣਾਂ ਸੰਬੰਧੀ ਫ਼ੈਸਲੇ ਨੂੰ ਉਪਰਲੀ ਅਦਾਲਤ ਵਿੱਚ ਚੈਲੰਜ ਕਰ ਦਿੱਤਾ ਹੈ। ਹੋ ਸਕਦਾ ਹੈ ਅੱਜ ਵਾਲਾ ਫੈਸਲਾ ਵੀ ਚੈਲੰਜ ਕਰ ਦੇਣ। ਹੁਣ ਇਹਨਾਂ ਵੱਲੋਂ ਗੁਰਦੂਆਰਾ ਸਾਹਿਬ ਦਾ ਮਹੌਲ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਵੀ ਹੋ ਸਕਦੀ ਹੈ, ਸੰਗਤਾਂ ਸੁਚੇਤ ਰਹਿਣ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img