18 C
Amritsar
Wednesday, March 22, 2023

ਅਗਨੀਵੀਰ ਭਰਤੀ ਦਾ ਬਦਲਿਆ ਪੈਟਰਨ, ਪਹਿਲਾਂ ਆਨਲਾਈਨ ਪ੍ਰੀਖਿਆ ਫਿਰ ਦੌੜ

Must read

10 ਫਰਵਰੀ ਤੋਂ ਆਨਲਾਈਨ ਅਰਜ਼ੀਆਂ ਲਈ ਖੁੱਲ੍ਹੇਗਾ ਪੋਰਟਲ

ਅੰਮ੍ਰਿਤਸਰ, 6 ਫਰਵਰੀ (ਬੁਲੰਦ ਅਵਾਜ਼ ਬਿਊਰੋ) – ਰੱਖਿਆ ਮੰਤਰਾਲੇ ਨੇ ਫੌਜ ਵਿੱਚ ਅਗਨੀਵੀਰ ਦੀ ਭਰਤੀ ਦਾ ਤਰੀਕਾ ਬਦਲ ਦਿੱਤਾ ਹੈ। ਅਗਨੀਵੀਰ ਨੂੰ ਸਾਲ ਵਿੱਚ ਦੋ ਵਾਰ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਪੋਰਟਲ 10 ਫਰਵਰੀ ਤੋਂ ਆਨਲਾਈਨ ਅਰਜ਼ੀਆਂ ਲਈ ਖੁੱਲ੍ਹੇਗਾ। ਆਰਮੀ ਭਰਤੀ ਅਫ਼ਸਰ ਮੇਜਰ ਫਰਾਜ ਹੈਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਪੈਟਰਨ ਦੇ ਅਨੁਸਾਰ, ਉਮੀਦਵਾਰ ਨੂੰ ਪੋਰਟਲ ’ਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਉਸ ਦੀ ਆਨਲਾਈਨ ਪ੍ਰੀਖਿਆ ਸ਼ੁਰੂ ਹੋਵੇਗੀ। ਇਸ ਪ੍ਰੀਖਿਆ ਦੇ ਕੱਟ ਆਫ ਦੇ ਆਧਾਰ ’ਤੇ ਸਰੀਰਕ ਕੁਸ਼ਲਤਾ ਟੈਸਟ ਲਿਆ ਜਾਵੇਗਾ। ਦੌੜ ਤੋਂ ਬਾਅਦ ਮੈਡੀਕਲ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਖਲਾਈ ਲਈ ਭੇਜਿਆ ਜਾਵੇਗਾ। ਪਹਿਲਾ ਆਨਲਾਈਨ ਫਾਰਮ ਭਰਨ ਤੋਂ ਬਾਅਦ ਸਰੀਰਕ ਕੁਸ਼ਲਤਾ ਟੈਸਟ ਲਈ ਦੌੜ ਸ਼ੁਰੂ ਹੁੰਦੀ ਸੀ ਅਤੇ ਇਸ ਤੋਂ ਬਾਅਦ ਮੈਡੀਕਲ ਜਾਂਚ ਅਤੇ ਲਿਖਤੀ ਪ੍ਰੀਖਿਆ ਲਈ ਜਾਂਦੀ ਸੀ। ਪਰ 2023-24 ਲਈ ਅਗਨੀਵੀਰ ਸੈਨਾ ਦੀ ਭਰਤੀ ਰੱਖਿਆ ਮੰਤਰਾਲੇ ਦੇ ਹੁਕਮਾਂ ’ਤੇ ਨਵੇਂ ਪੈਟਰਨ ’ਤੇ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਵੇਰਵਿਆਂ ਲਈ www.joinindianarmy.nic.in ਜਾਂ ਫੌਜ ਭਰਤੀ ਦਫਤਰ ਅੰਮ੍ਰਿਤਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

- Advertisement -spot_img

More articles

- Advertisement -spot_img

Latest article