ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ ਯੂਥ ਆਗੂ ਭੁਪਿੰਦਰ ਸਿੰਘ ਸੋਹਲ ਸੈਂਕੜੇ ਸਾਥੀਆਂ ਸਮੇਤ “ਆਪ” ਵਿੱਚ ਸ਼ਾਮਿਲ

14

ਅੱਜ ਅੰਮ੍ਰਿਤਸਰ ਦੇ ਹਲਕਾ ਪੂਰਬੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਆਗੂ ਅਮਰਜੀਤ ਸਿੰਘ ਸੋਹਲ ਦੇ ਸਪੁੱਤਰ ਯੂਥ ਆਗੂ ਭੁਪਿੰਦਰ ਸਿੰਘ ਸੋਹਲ ਆਪਣੇ ਸੈਂਕੜੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਓਹਨਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਮਾਝਾ ਜੋਨ ਦੇ ਸੀਨੀਅਰ ਯੂਥ ਆਗੂ ਸੁਖਰਾਜ ਬੱਲ ਨੇ ਕੀਤਾ। ਇਸ ਮੌਕੇ ਸੁਖਰਾਜ ਬੱਲ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥਕ ਸਿਧਾਂਤਾਂ ਨੂੰ ਪਾਸੇ ਰੱਖ ਕੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਜਾਇਦਾਦ ਬਣ ਕੇ ਰਹਿ ਗਈ ਹੈ। ਓਹਨਾਂ ਕਿਹਾ ਕਿ ਅੱਜ ਲੋਕ ਇਹਨਾਂ ਦੋਵਾਂ ਰਵਾਇਤੀ ਪਾਰਟੀਆਂ ਤੋਂ ਸਤਾਏ ਹੋਏ ਆਮ ਆਦਮੀ ਪਾਰਟੀ ਦਾ ਰੁੱਖ ਕਰ ਰਹੇ ਹਨ । ਓਹਨਾਂ ਕਿਹਾ ਕਿ ਯੂਥ ਆਗੂ ਭੁਪਿੰਦਰ ਸਿੰਘ ਸੋਹਲ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹਲਕਾ ਪੂਰਬੀ ਵਿੱਚ ਮਜਬੂਤੀ ਮਿਲੇਗੀ। ਇਸ ਮੌਕੇ ਭੁਪਿੰਦਰ ਸਿੰਘ ਸੋਹਲ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਇਕ ਇਮਾਨਦਾਰ ਅਤੇ ਲੋਕ ਹਿਤੈਸ਼ੀ ਰਾਜਨੀਤੀ ਦੇ ਹਾਮੀ ਰਹੇ ਹਨ ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਓਹਨਾਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਓਹਨਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੇ ਰਹਿ ਕੇ ਲੋਕ ਸੇਵਾ ਦੇ ਕੰਮ ਕਰਦੇ ਰਹਿਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਜੈਂਕੀ, ਵੇਦ ਪ੍ਰਕਾਸ਼ ਬਬਲੂ,ਵਰੁਣ ਰਾਣਾ, ਰਿਸ਼ੀ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਿਰ ਸਨ।

Italian Trulli