More

  ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਆਗੂ ਸਾਬਕਾ ਸਰਪੰਚ ਹਰਜੀਤ ਸਿੰਘ ਬੱਬੀ ਦੇ ਗ੍ਰਹਿ ਬੂੜਚੰਦ ਵਿਖੇ ਹੋਈ ਭਰਵੀਂ ਮੀਟਿੰਗ

  ਵਲਟੋਹਾ ਦੀ ਜਿੱਤ ਨੂੰ ਬਣਾਵਾਂਗੇ ਯਕੀਨੀ – ਬੂੜਚੰਦ, ਪਹੂਵਿੰਡ

  ਤਰਨਤਾਰਨ, 24 ਜੁਲਾਈ (ਜੰਡ ਖਾਲੜਾ) – ਹਲਕਾ ਖੇਮਕਰਨ ਤੋਂ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਨਾਮਵਰ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਆਗੂ ਸਾਬਕਾ ਸਰਪੰਚ ਹਰਜੀਤ ਸਿੰਘ ਬੱਬੀ ਦੇ ਗ੍ਰਹਿ ਬੂੜਚੰਦ ਵਿਖੇ 2022 ਦੀਆਂ ਚੋਣਾਂ ਦੀ ਰਣਨੀਤੀ ਉਲੀਕਣ ਲਈ ਆਗੂਆਂ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਅਕਾਲੀ ਦਲ ਸਟੇਟ ਡੈਲੀਗੇਟ ਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਪਹੂਵਿੰਡ ਨੇ ਕਿਹਾ ਕਿ ਹਲਕੇ ਦੇ ਹਾਲਾਤ ਕਾਂਗਰਸ ਪਾਰਟੀ ਵੱਲੋਂ ਐਸੇ ਕਰ ਦਿੱਤੇ ਗਏ ਹਨ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ੍ਰ ਵਿਰਸਾ ਸਿੰਘ ਵਲਟੋਹਾ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹਦੀ ਹੈ ਜਦੋਂ ਪਿੰਡ ਵਿੱਚੋਂ ਹੀ ਲੋਕਾਂ ਦੀਆਂ ਵਿਕਾਸ ਨੂੰ ਲੈ ਕੇ ਤ੍ਰਾਹ ਤ੍ਰਾਹ ਕਰ ਕੇ ਅਵਾਜ਼ਾਂ ਨਿਕਲਦੀਆਂ ਹਨ । ਉਨ੍ਹਾਂ ਕਿਹਾ ਕਿ ਹਲਕੇ ਦੇ ਕਿਸੇ ਵੀ ਪਿੰਡ ਵਿੱਚ ਜਾ ਕੇ ਦੇਖ ਲਓ ਨਾ ਹੀ ਗਲੀਆਂ ਨਾਲੀਆਂ ਨਾ ਹੀ ਪਿੰਡਾਂ ਵਿੱਚ ਹੋਰ ਵਿਕਾਸ ਹੋਇਆ ਹੈ।ਇਸ ਮੌਕੇ ਬੱਬੀ ਬੂੜਚੰਦ ਤੇ ਪਹੂਵਿੰਡ ਨੇ ਕਿਹਾ ਕਿ ਬਾਦਲ ਸਰਕਾਰ ਵਲੋ ਹੀ ਲੋਕਾਂ ਲਈ ਲੋਕ ਪੱਖੀ ਸਕੀਮਾਂ ਜਿਵੇਂ ਕਿਸਾਨਾਂ ਲੲੀ ਖੇਤੀ ਸੈਕਟਰ ਲਈ ਮੁਫਤ ਬਿਜਲੀ,ਗਰੀਬ ਵਰਗ ਲਈ ਸਸਤੀ ਕਣਕ ਦਾਲ,200 ਯੂਨਿਟ ਫਰੀ ਬਿਜਲੀ,ਧੀਆਂ ਦੇ ਸਨਮਾਣ ਚ ਸਗਨ ਸਕੀਮ ਆਦਿ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਸਨ, ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਚ ਉਕਤ ਸਕੀਮਾਂ ਵੀ ਅਸਲੀ ਲੋੜਵੰਦਾਂ ਨੂੰ ਨਸੀਬ ਨਹੀਂ ਹੋ ਰਹੀਆਂ। ਉਨ੍ਹਾਂ ਪ੍ਰੋ ਵਲਟੋਹਾ ਦੀ ਖੇਮਕਰਨ ਤੋਂ ਟਿਕਟ ਨੂੰ ਯਕੀਨੀ ਦੱਸਦਿਆਂ ਸਮੂਹ ਆਗੂਆਂ , ਵਰਕਰਾਂ ਨੂੰ ਬੂਥ ਲੇਵਲ‌ ਤੇ 5 ਤੇ 10 ਮੈੱਬਰੀ ਕਮੇਟੀਆਂ ਬਨਾਉਣ ਲਈ ਕਿਹਾ ਤੇ 2022 ਦੀਆਂ ਚੋਣਾਂ ਚ ਵਲਟੋਹਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੁਣ ਤੋ ਕਮਰਕੱਸ ਲੈਣ ਦਾ ਸੱਦਾ ਦਿੱਤਾ। ਉਕਤ ਆਗੂਆਂ ਨੇ ਕਿਹਾ ਸਮੂਹ ਪਿੰਡਾਂ ਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਅਤੇ ਪਾਰਟੀ ਦੀਆਂ ਨੀਤੀਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img