ਅਕਾਲੀ ਕੈਪਟਨ ਅਮਰਿੰਦਰ ਸਿੰਘ ਨੂੰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਜੀਵਨੀ ਭੇਂਟ ਕਰਨ
ਮਹਿਕਮਾ ਪੰਜਾਬੀ
ਨਾਗਰਿਕਤਾ ਸੋਧ ਕਾਨੂੰਨ ‘ਤੇ ਬੋਲਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਅਸੈਂਬਲੀ ਵਿੱਚ ਕਿਹਾ ਕਿ ਮੈਨੂੰ ਨਹੀਂ ਉਮੀਦ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਸੱਭ ਕੁੱਝ ਦੇਖਾਂਗਾ। ਜਿਵੇਂ ਜਰਮਨ ਵਿੱਚ ਯਹੂਦੀਆਂ ਦੀ ਨਸਲਕੁਸ਼ੀ ਹੋਈ, ਉਵੇਂ ਹੀ ਸੱਭ ਕੁੱਝ ਹੋ ਰਿਹਾ (ਮੁਸਲਮਾਨਾਂ ਨਾਲ)

ਕੈਪਟਨ ਨੇ ਅਕਾਲੀਆਂ ਨੂੰ ਕਿਹਾ ਕਿ ਮੈਂ ਤਹਾਨੂੰ ਹਿਟਲਰ ਦੀ ਜੀਵਨੀ ਭੇਜਾਂਗਾ ਤਾਂ ਤਹਾਨੂੰ ਪਤਾ ਲੱਗੇਗਾ ਕਿ ਜਰਮਨੀ ‘ਚ ਯਹੂਦੀਆਂ ਨਾਲ ਕੀ ਅਤੇ ਕਿਵੇਂ ਹੋਇਆ।
ਕੈਪਟਨ ਅਮਰਿੰਦਰ ਦਾ ਅਕਾਲੀਆਂ ਦੀ ਲੀਡਰਸ਼ਿਪ ਮੂਹਰੇ ਇਹ ਸੱਭ ਬੋਲਣਾ ਉਵੇਂ ਹੀ ਸੀ ਜਿਵੇਂ ਕੋਈ ਹਿਟਲਰ ਨੂੰ ਮੱਥਾ ਟੇਕਣ ਵਾਲਾ ਯਹੂਦੀਆਂ ਮੂਹਰੇ ਬੈਠ ਕੇ ਮਨੁੱਖੀ ਅਧਿਕਾਰਾਂ ‘ਤੇ ਭਾਸ਼ਣ ਦੇਵੇ।
ਅਕਾਲੀਆਂ ਨੂੰ ਚਾਹੀਦਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਜੀਵਨੀ ਭੇਂਟ ਕਰਨ। ਜਵਾਹਰ ਲਾਲ ਨਹਿਰੂ ਦੀ ਜੀਵਨੀ ਵੀ ਕਰਨ। ਤਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਆਵੇ ਕਿ
ਉਸ ਨੇ ਕਾਂਗਰਸ ਤੋਂ ਅਸਤੀਫਾ ਕਿਉਂ ਦਿੱਤਾ ਸੀ। ਪੰਜਾਬ ਵਿੱਚ 20 ਸਾਲਾਂ ਤੱਕ ਕੀ ਹੋਇਆ ਅਤੇ ਦਿੱਲੀ ਵਿੱਚ 1984 ਵਿੱਚ ਕੀ ਹੋਇਆ। ਕਿਵੇਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਅਛੂਤ ਬਣਾਇਆ ਗਿਆ। ਕਿਵੇਂ ਭਾਰਤ ਦੇ ਏਕੇ ਦੇ ਨਾਮ ‘ਤੇ ਪੰਜਾਬ ਨੂੰ ਕੋਹਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਮਿਸਾਲ ਗਲਤ ਦੇ ਰਹੇ ਨੇ । ਸਹੀ ਮਿਸਾਲ ਭਾਰਤ ਵਿੱਚ, ਉਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਵਿੱਚ ਪਈ ਐ। ਐਨੀ ਦੂਰ ਜਰਮਨੀ ਜਾਣ ਦੀ ਲੋੜ ਨਹੀਂ।
Related
- Advertisement -
- Advertisement -