1993 ’ਚ 6 ਜੀਆਂ ਦੇ ਹਿਰਾਸਤੀ ਕਤਲ ਦਾ ਮਾਮਲਾ: ਖੂਬੀ ਰਾਮ ਨੂੰ ਮੁਜਰਮ ਬਣਾਉਣ ਲਈ ਅਰਜੀ ਦਾਖਲ010529/08/2019 Bulandh-Awaazਚੰਡੀਗੜ੍ਹ: ਸਾਲ 1993 ਵਿਚ ਕਾਰਸੇਵਾ ਵਾਲੇ ਬਾਬਾ ਚਰਨ ਸਿੰਘ ਸਮੇਤ ਉਨ੍ਹਾਂ ਦੇ ਪਰਵਾਰ ਦੇ ਹੋਰਨਾਂ ਜੀਆਂ ਤੇ ਰਿਸ਼ਤੇਦਾਰਾਂ ਨੂੰ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕਰਕੇ ਸ਼ਹੀਦ ਕਰ ਦੇਣ ਨਾਲ ਜੁੜੇ ਇਕ ਮਾਮਲੇ ਪੰਜਾਬ ਪੁਲਿਸ ਦੇ ਸੇਵਾਮੁਕਤ ਆਈ.ਜੀ. ਖੂਬੀ ਰਾਮ ਨੂੰ ਮੁਜਰਮ ਬਣਾਉਣ ਹਿਤ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿਚ ਇਕ ਅਰਜੀ ਦਾਖਲ ਕੀਤੀ ਗਈ ਹੈ।ਖੂਬੀ ਰਾਮ ਦੀ ਇਕ ਪੁਰਾਣੀ ਤਸਵੀਰਬੀਬੀ ਗੁਰਮੀਤ ਕੌਰ, ਜਿਸ ਦੇ ਪਤੀ ਅਤੇ ਪੁੱਤਰ ਨੂੰ ਵੀ ਪੁਲਿਸ ਵੱਲੋਂ ਸ਼ਹੀਦ ਕੀਤਾ ਗਿਆ ਸੀ, ਨੇ ਉੱਚ ਅਦਾਲਤ ਨੂੰ ਦੱਸਿਆ ਕਿ ਉਸ ਦੇ ਛੇ ਨਜਦੀਕੀ ਰਿਸ਼ਤੇਦਾਰਾਂ ਨੂੰ ਪੁਲਿਸ ਨੇ 1992-1993 ਵਿਚ ਚੁੱਕ ਕੇ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਤੋਂ ਬਾਅਦ ਮਾਰ ਦਿੱਤਾ ਸੀ।ਬੀਬੀ ਗੁਰਮੀਤ ਕੌਰ ਨੇ ਆਪਣੀ ਅਰਜੀ ਵਿਚ ਉੱਚ-ਅਦਾਲਤ ਨੂੰ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਸਾਲ 1997 ਵਿਚ ਸੀ.ਬੀ.ਆਈ ਨੂੰ ਸੌਂਪੀ ਗਈ ਸੀ ਤੇ ਸੀ.ਬੀ.ਆਈ. ਦੀ ਜਾਂਚ ਵਿਚ ਇਹ ਸਾਹਮਣੇ ਆਇਆ ਸੀ ਕਿ ਬਾਬਾ ਚਰਨ ਸਿੰਘ, ਉਨ੍ਹਾਂ ਦੇ ਤਿੰਨ ਭਰਾਵਾਂ, ਤੇ ਇਕ ਰਿਸ਼ਤੇਦਾਰ ਅਤੇ ਉਸਦੇ ਪੁੱਤਰ (ਬੀਬੀ ਗੁਰਮੀਤ ਕੌਰ ਦਾ ਪਤੀ ਤੇ ਪੁੱਤਰ) ਨੂੰ ਸੀ.ਆਈ.ਏ. ਸਟਾਫ ਤਰਨ ਤਾਰਨ ਅਤੇ ਹਰੋਨਾਂ ਠਾਣਿਆਂ ਵਿਚ ਕਈ ਦਿਨਾਂ ਲਈ ਗੈਰਕਾਨੂੰਨੀ ਹਿਰਾਸਤ ਵਿਚ ਰੱਖਣ ਤੋਂ ਬਾਅਦ ਮਾਰ ਦਿੱਤਾ ਗਿਆ ਸੀ।ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਪੁਲਿਸ ਤਸੱਦਦ ਦੌਰਾਨ ਸ਼ਹੀਦ ਕੀਤੇ ਜਾਣ ਬਾਰੇ ਬਣਾਇਆ ਗਿਆ ਇਕ ਰੇਖਾ ਚਿੱਤਰਸੀ.ਬੀ.ਆਈ. ਦੀ ਜਾਂਚ ਵੇਲੇ ਇਹ ਗਵਾਹੀਆਂ ਸਾਹਮਣੇ ਆਈਆਂ ਸਨ ਕਿ ਬੀਬੀ ਗੁਰਮੀਤ ਕੌਰ ਅਤੇ ਹੋਰ ਉਸ ਵੇਲੇ ਦੇ ਤਰਨ ਤਾਰਨ ਦੇ ਐਸ.ਪੀ. (ਅਪਰੇਸ਼ਨ) ਖੂਬੀ ਰਾਮ ਕੋਲੋਂ ਇਜਾਜ਼ਤ ਲੈ ਕੇ ਹਿਰਾਸਤ ਵਿਚ ਰੱਖੇ ਆਪਣੇ ਪਰਵਾਰਕ ਜੀਆਂ ਨੂੰ ਮਿਲਦੇ ਰਹੇ ਸਨ।ਜ਼ਿਕਰਯੋਗ ਹੈ ਕਿ ਉਕਤ ਕਤਲਾਂ ਦੇ ਮਾਮਲੇ ਵਿਚ ਮੁਕਦਮੇਂ ਦੀ ਕਾਰਵਾਈ ਭਾਰਤੀ ਸੁਪਰੀਮ ਕੋਰਟ ਵੱਲੋਂ ਸਾਲ 2002 ਵਿਚ ਲਾਈ ਗਈ ਰੋਕ ਕਾਰਨ 2016 ਤੱਕ 14 ਸਾਲਾਂ ਲਈ ਬੰਦ ਰਹੀ ਸੀ। ਹੁਣ ਇਹ ਕਾਰਵਾਈ ਮੁਹਾਲੀ ਦੀ ਖਾਸ ਸੀ.ਬੀ.ਆਈ. ਅਦਾਲਤ ਵਿਚ ਚੱਲ ਰਹੀ ਹੈ। ਬੀਬੀ ਗੁਰਮੀਤ ਕੌਰ ਨੇ ਆਪਣੀ ਅਰਜੀ ਵਿਚ ਉੱਚ-ਅਦਾਲਤ ਨੂੰ ਕਿਹਾ ਹੈ ਕਿ ਖੂਬੀ ਰਾਮ ਨੂੰ ਵੀ ਇਨ੍ਹਾਂ ਮਾਮਲਿਆਂ ਵਿਚ ਮੁਜ਼ਰਮ ਬਣਾਇਆ ਜਾਵੇ।ਦੱਸਣਯੋਗ ਹੈ ਕਿ ਖੂਬੀ ਰਾਮ ਨੂੰ ਮੁਜਰਮ ਬਣਾਉਣ ਲਈ ਸੀ.ਬੀ.ਆਈ ਅਦਾਲਤ ਕੋਲ ਕੀਤੀ ਗਈ ਫਰਿਆਦ ਅਦਾਲਤ ਨੇ ਬੀਤੇ ਦਿਨਾਂ ਦੌਰਾਨ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਇਸ ਫੈਸਲੇ ਦੀ ਸੁਧਾਈ ਕਰਵਾਉਣ ਲਈ ਉੱਚ-ਅਦਾਲਤ ਕੋਲ ਪਹੁੰਚ ਕੀਤੀ ਗਈ ਹੈ।ਅਰਜੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਬੀਬੀ ਗੁਰਮੀਤ ਕੌਰ ਅਤੇ ਹੋਰਨਾਂ ਗਵਾਹਾਂ ਦੇ ਬਿਆਨ ਇਹ ਸਾਬਤ ਕਰਦੇ ਹਨ ਕਿ ਮਾਰਚ 1993 ਉਨ੍ਹਾਂ ਦੇ ਘਰ ਛਾਪੇਮਾਰੀ ਕਰਕੇ ਉਸਦੇ ਪਤੀ ਅਤੇ ਪੁੱਤਰ ਨੂੰ ਪੁਲਿਸ ਅਤੇ ਸੀ.ਆਰ.ਪੀ. ਵੱਲੋਂ ਚੁੱਕੇ ਜਾਣ ਵੇਲੇ ਖੂਬੀ ਰਾਮ ਹੀ ਉਸ ਪੁਲਿਸ ਦਸਤੇ ਦੀ ਅਗਵਾਈ ਕਰ ਰਿਹਾ ਸੀ।ਅਰਜੀ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੱਲ ਰਹੇ ਮੁਕਦਮੇਂ ਦੌਰਾਨ ਖੂਬੀ ਰਾਮ ਵੱਲੋਂ ਸ਼ਿਕਾਇਤਕਰਤਾ ਅਤੇ ਗਵਾਹਾਂ ਉੱਤੇ ਦਬਾਅ ਬਣਾਉਣ ਅਤੇ ਉਨ੍ਹਾਂ ਨੂੰ ਲਲਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਸ ਦਾ ਨਾਂ ਇਸ ਮੁਕਦਮੇਂ ਵਿਚ ਸ਼ਾਮਲ ਨਾ ਕਰਵਾਇਆ ਜਾਵੇ।ਉੱਚ-ਅਦਾਲਤ ਨੇ ਇਸ ਮਾਮਲੇ ਵਿਚ ਸੀ.ਬੀ.ਆਈ. ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ, ਜਿਸ ਤੋਂ ਬਾਅਦ ਇਸ ਉੱਤੇ ਅਗਲੀ ਕਾਰਵਾਈ ਹੋਵੇਗੀ।ShareFacebookTwitterPinterestWhatsApp MORE ARTICLSਕੇਵਲ ਸਿੰਘ ਖਹਿਰਾ ਬਣੇ ਬੀਕੇਯੂ ਤੋਤੇਵਾਲ ਦੇ ਕੌਮੀ ਜਨਰਲ ਸਕੱਤਰ ਪੰਜਾਬ... 10/05/2024ਮੌਜੂਦਾ ਸਰਕਾਰ ਸਿੱਖਾਂ ਦੀ ਹਮਾਇਤੀ ਨਹੀ, ਗੁਰੂਘਰਾਂ ਤੇ ਕਬਜ਼ਾ ਕਰਣ ਦੀਆਂ... 10/05/2024ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਡਾ. ਐਸ ਜੈਸ਼ੰਕਰ ਦੀ ਮੌਜੂਦਗੀ ’ਚ... 10/05/2024ਹਾਈ ਕੋਰਟ ਦਾ ਪਟੀਸ਼ਨ ‘ਤੇ ਫੈਸਲਾ : ਭਾਈ ਅੰਮ੍ਰਿਤਪਾਲ ਸਿੰਘ ਨੂੰ... 10/05/2024ਪੁੱਤਰ ਨੇ ਆਪਣੀ ਮਾਂ ਦੇ ਸਿਰ ‘ਚ ਇੱਟ ਮਾਰ ਕੇ ਕੀਤਾ... 10/05/2024ਬਿਡੇਨ ਪ੍ਰਸ਼ਾਸਨ ਵੱਲੋਂ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਲਈ ਨਵਾਂ ਨਿਯਮ... 10/05/2024ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਅੱਜ ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਅਤੇ... 10/05/2024ਪਹਿਲੇ ਅਫਰੀਕਨ-ਅਮਰੀਕਨ ਯੂ.ਐੱਸ. ਸੈਨੇਟਰ ਨਿਊਜਰਸੀ ਕੋਰੀ ਬੁੱਕਰ, ਜਸਪ੍ਰੀਤ ਸਿੰਘ ਅਟਾਰਨੀ ਦੇ... 10/05/2024- Advertisment -ਸਿਆਸਤ‘‘ਅੱਧੀ ਤੇਰੀ ਆਂ ਮੁਲਾਜ਼ੇਦਾਰਾ… ਜਾਂਦੇ-ਜਾਂਦੇ ਟਰੂਡੋ ਕਰ ਗਏ ਮੋਦੀ ਨੂੰ ਖੁਸ਼ 24/02/2018 ਚਲਾਨ ਕੱਟਣ ਨੂੰ ਲੈ ਕੇ ਕਾਰ ਸਵਾਰਾਂ ਨੇ ਹਥਿਆਰਾਂ ਨਾਲ ਏ.ਐਸ.ਆਈ ਦੀ ਵੱਢੀ ਲੱਤ 26/08/2021 ਅਮਰੀਕਾ ਤੇ ਇਰਾਨ ਦੀ ਖੜਕਣ ਮਗਰੋਂ ਭਾਰਤ ਸਣੇ ਨੌਂ ਦੇਸ਼ਾਂ ਦਾ ਵੱਡਾ ਫੈਸਲਾ 23/06/2019 ਢੀਂਡਸਾ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੇ 09/07/2020 Load moreਕਾਰੋਬਾਰ‘‘ਅੱਧੀ ਤੇਰੀ ਆਂ ਮੁਲਾਜ਼ੇਦਾਰਾ… ਜਾਂਦੇ-ਜਾਂਦੇ ਟਰੂਡੋ ਕਰ ਗਏ ਮੋਦੀ ਨੂੰ ਖੁਸ਼ 24/02/2018 ਚਲਾਨ ਕੱਟਣ ਨੂੰ ਲੈ ਕੇ ਕਾਰ ਸਵਾਰਾਂ ਨੇ ਹਥਿਆਰਾਂ ਨਾਲ ਏ.ਐਸ.ਆਈ ਦੀ ਵੱਢੀ ਲੱਤ 26/08/2021 ਅਮਰੀਕਾ ਤੇ ਇਰਾਨ ਦੀ ਖੜਕਣ ਮਗਰੋਂ ਭਾਰਤ ਸਣੇ ਨੌਂ ਦੇਸ਼ਾਂ ਦਾ ਵੱਡਾ ਫੈਸਲਾ 23/06/2019 ਢੀਂਡਸਾ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੇ 09/07/2020 ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਕਾਰਪੋਰੇਸ਼ਨ ਵਲੋਂ 41.48 ਕਰੋੜ ਦੇ ਕਰਜੇ ਮੁਆਫ 17/08/2021 Load more