More

    ਮਾਂ ਬੋਲੀ ਪੰਜਾਬੀ ਦਾ ਅਪਮਾਨ ਸਹਿਣਯੋਗ ਨਹੀਂ , ਪੰਜਾਬੀ ਵਿਰੋਧੀ ਫਿਰਕੂ ਲੋਕਾਂ ਨੂੰ ਸਿੱਖਿਆ ਅਦਾਰਿਆਂ ਦੇ ਨੇੜੇ ਵੀ ਨਾਂ ਆਉਣ ਦਿੱਤਾ ਜਾਵੇ : ਜਥੇਦਾਰ ਅਕਾਲ ਤਖ਼ਤ

    ਹਿੰਦੀ ਦਿਹਾੜੇ ‘ਤੇ ਪਏ ਰੋਲ਼ੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮਾਫੀ ਮੰਗੋ

    ਸ੍ਰੀ ਅੰਮ੍ਰਿਤਸਰ , (ਰਛਪਾਲ ਸਿੰਘ) , ਪੰਜਾਬ ਦੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਕਰਵਾਏ ਗਏ ਹਿੰਦੀ ਦਿਵਸ ਸਮਾਗਮ ਮੌਕੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਵਿਵਹਾਰਿਕਤਾ ਦੇ ਮੁੱਦੇ ਉੱਤੇ ਸ਼੍ਰੋਮਣੀ ਲੇਖਕ ਡਾ: ਤੇਜਵੰਤ ਸਿੰਘ ਨਾਲ ਬੇਲੋੜਾ ਉਲਝਣਾ ਅਤੇ ਦੁਰਵਿਹਾਰ ਕਰਨਾ ਬਹੁਤ ਹੀ ਮੰਦਭਾਗੀ,ਦਿਲ ਨੂੰ ਦੁੱਖ ਦੇਣ ਵਾਲੀ ਅਤੇ ਨਾ ਬਰਦਾਸ਼ਤ ਕਰਨਯੋਗ ਘਟਨਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਪੰਜਾਬੀ ਭਾਸ਼ਾ ਅਤੇ ਗੁਰਮੁਖ਼ੀ ਲਿੱਪੀ ਪੰਜਾਬ ਤੇ ਸਮੁੱਚੇ ਪੰਜਾਬੀਆਂ ਦੀ ਸਾਹ ਰਗ ਹਨ ਜਿਨ੍ਹਾਂ ਸਦਕਾ ਭਾਰਤ ‘ਚ ਮਰ ਚੁੱਕਿਆ ਜੀਵਨ ਮੁੜ ਧੜਕਣ ਯੋਗ ਹੋਇਆ ਅਤੇ ਅੱਜ ਵੀ ਇਸੇ ਕਰਕੇ ਹੀ ਧੜਕ ਰਿਹਾ ਹੈ। ਇਸ ਘਟਨਾ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਇਹ ਉਸ ਮੌਕੇ ਵਾਪਰਿਆ ਜਦੋਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ ਅਤੇ ਕੁਝ ਲੋਕ ਪੰਜਾਬ ਦੀ ਧਰਤੀ ਉੱਤੇ ਸਰਕਾਰੀ ਸਮਾਗਮਾਂ ‘ਚ ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਹੋਣ ਦਾ ਐਲਾਨ ਕਰਨ । ਇਨ੍ਹਾਂ ਮੰਦਬੁੱਧੀ ਲੋਕਾਂ ਦੇ ਅਜਿਹੇ ਐਲਾਨਾਂ ਨਾਲ ਕ੍ਰੋੜਾਂ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਲੱਗੀ ਹੈ ਅਤੇ ਉਨ੍ਹਾਂ ਦੀ ਤੌਹੀਨ ਕੀਤੀ ਗਈ ਹੈ। ਜੋ ਵੀ ਇਸ ਘਟਨਾ ਲਈ ਜਿੰਮੇਵਾਰ ਹਨ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।ਪੰਜਾਬ ‘ਚ ਪਿਛਲੇ ਲੰਬੇ ਸਮੇਂ ਤੋਂ ਕੁਝ ਤਾਕਤਾਂ ਵੱਲੋਂ ਸਾਜਿਸ਼ ਅਧੀਨ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਉੱਚ ਸਿੱਖਿਆ ਦੇ ਖੇਤਰ ਸਮੇਤ ਹਰ ਖੇਤਰ ਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਜੋ ਕੋਝੇ ਯਤਨ ਆਰੰਭੇ ਹੋਏ ਹਨ ਇਹ ਘਟਨਾ ਵੀ ਉਸ ਦਾ ਨਤੀਜਾ ਹੈ। ਇਨ੍ਹਾਂ ਤਾਕਤਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਗਵਾਰਾ ਦੀ ਭਾਸ਼ਾ ਕਹਿਣਾ ਆਪਣੀ ਤੰਗ ਤੇ ਨਫਰਤ ਭਰੀ ਸੋਚ ਦਾ ਪ੍ਰਗਟਾਵਾ ਕਰਨਾ ਹੈ ਕਿਉਂ ਕਿ ਜਿਸ ਭਾਸ਼ਾ ਚ ਵਿਸ਼ਵ ਦੀ ਸਭ ਤੋਂ ਵੱਧ ਪ੍ਰਮਾਣਿਕਤਾ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੋਵੇ ਉਹ ਭਾਸ਼ਾ ਗਵਾਰ ਕਿਵੇਂ ਹੋ ਸਕਦੀ ਹੈ ? ਘਟਨਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਵਾਪਰੀ ਹੈ ਜਿਸ ਨੇ ਪੰਜਾਬੀ ਵਿਰੋਧੀ ਫਿਰਕੂ ਲੋਕਾਂ ਨੂੰ ਬੇਲੋੜੀ ਅਹਿਮੀਅਤ ਦਿੱਤੀ ਹੋਈ ਹੈ ਅਜਿਹੇ ਟੋਲਿਆਂ ਨੂੰ ਤਾਂ ਸਿੱਖਿਆ ਅਦਾਰਿਆਂ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ। ਇਹ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਪੂਰੀਆਂ ਕਰਨ ਲਈ ਹਮੇਸਾਂ ਹੀ ਮੌਕੇ ਦੀ ਤਾਕ ‘ਚ ਰਹਿੰਦੇ ਹਨ। ਭਾਸ਼ਾਵਾਂ ਸਾਰੀਆਂ ਹੀ ਆਪਣੇ-ਆਪਣੇ ਖਿੱਤਿਆਂ ਚ ਸਤਿਕਾਰਤ ਹਨ, ਉਨ੍ਹਾਂ ਦੀ ਉੱਨਤੀ ਲਈ ਯਤਨ ਹੁੰਦੇ ਰਹਿਣੇ ਚਾਹੀਦੇ ਹਨ ਪਰ ਕਿਸੇ ਵਿਸ਼ੇਸ਼ ਭਾਸ਼ਾ ਦੀ ਤਰੱਕੀ ਲਈ ਕਿਸੇ ਦੂਸਰੀ ਭਾਸ਼ਾ ਦਾ ਅਪਮਾਨ ਕਰਨਾ ਕਿਸੇ ਵੀ ਤਰ੍ਹਾਂ ਨਾ ਉਚਿਤ ਹੈ ਅਤੇ ਨਾ ਹੀ ਸਹਿਣਯੋਗ। ਪੰਜਾਬ ਦੀ ਪਹਿਲੀ ਭਾਸ਼ਾ ਪੰਜਾਬੀ ਹੈ ਇਸ ਦੀ ਕੀਮਤ ਉੱਤੇ ਹਿੰਦੀ ਸਮੇਤ ਕਿਸੇ ਹੋਰ ਬਾਹਰਲੀ ਭਾਸ਼ਾ ਨੂੰ ਕਿਸੇ ਵੀ ਖੇਤਰ ਚ ਧੱਕੇ ਨਾਲ ਠੋਸਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img