More

    ਅਰਥ ਵਿਵਸਥਾ ‘ਤੇ ਡਾ. ਮਨਮੋਹਨ ਸਿੰਘ ਨੇ ਕਿਹਾ- ਮੋਦੀ ਸਰਕਾਰ ਦੀਆਂ ਗ਼ਲਤੀਆਂ ਕਾਰਨ ਆਈ ਮੰਦੀ

    ਨਵੀਂ ਦਿੱਲੀ (): 1 ਸਤੰਬਰ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਅਰਥ ਵਿਵਸਥਾ ‘ਚ ਗਿਰਾਵਟ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥ ਵਿਵਸਥਾ ‘ਚ ਅੱਗੇ ਵਧਣ ਦੀ ਸਮਰੱਥਾ ਹੈ ਪਰ ਮੋਦੀ ਸਰਕਾਰ ਦੇ ਮਾੜੇ ਆਰਥਿਕ ਪ੍ਰਬੰਧ ਦੇ ਕਾਰਨ ਅੱਜ ਇਹ ਮੰਦੀ ਨਾਲ ਜੂਝ ਰਹੀ ਹੈ। ਡਾ. ਮਨਮੋਹਨ ਸਿੰਘ ਨੇ ਇੱਥੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਅਰਥ ਵਿਵਸਥਾ ਦੀ ਹਾਲਤ ਕਾਫ਼ੀ ਚਿੰਤਾਜਨਕ ਹੈ। ਪਿਛਲੀ ਤਿਮਾਹੀ ਦੀ 5 ਫ਼ੀਸਦੀ ਵਿਕਾਸ ਦਰ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਲੰਬੀ ਮੰਦੀ ‘ਚ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਬਲੰਡਰ (ਵੱਡੀ ਗ਼ਲਤੀ) ਦੀ ਵਜ੍ਹਾ ਨਾਲ ਸਾਡੀ ਆਰਥਿਕਤਾ ਨੂੰ ਜੋ ਨੁਕਸਾਨ ਹੋਇਆ ਹੈ, ਉਸ ਤੋਂ ਅਸੀਂ ਅਜੇ ਉੱਭਰ ਨਹੀਂ ਸਕੇ ਹਾਂ। ਭਾਰਤ ‘ਚ ਤੇਜ਼ੀ ਨਾਲ ਵਿਕਾਸ ਕਰਨ ਦੀ ਸਮਰੱਥਾ ਹੈ ਪਰ ਮੋਦੀ ਸਰਕਾਰ ਦੇ ਗ਼ਲਤ ਪ੍ਰਬੰਧਨ ਦੀ ਵਜ੍ਹਾ ਕਾਰਨ ਇਹ ਮੰਦੀ ਆਈ ਹੈ। ਡਾ. ਸਿੰਘ ਨੇ ਅੱਗੇ ਕਿਹਾ, ”ਭਾਰਤ ਇਸ ਰਾਹ ‘ਤੇ ਚੱਲਣਾ ਜਾਰੀ ਨਹੀਂ ਰੱਖ ਸਕਦਾ। ਇਸ ਲਈ ਮੈਂ ਸਰਕਾਰ ਕੋਲ ਬੇਨਤੀ ਕਰਦਾ ਹਾਂ ਕਿ ਉਹ ਬਦਲੇ ਦੀ ਰਾਜਨੀਤੀ ਨੂੰ ਇੱਕ ਪਾਸੇ ਰੱਖੇ ਅਤੇ ਸਾਡੀ ਅਰਥ ਵਿਵਸਥਾ ਨੂੰ ਇਸ ਸੰਕਟ ‘ਚੋਂ ਕੱਢਣ ਲਈ ਸਾਰੇ ਜਾਣਕਾਰਾਂ ਕੋਲ ਪਹੁੰਚੇ।”

    ਸਾਡੀ ਖ਼ਬਰ ਸ਼ੇਅਰ ਜਰੂਰ ਕਰੋ ਜੀ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img