bulandh awaaz

voice of truth

ਮਾਂ ਨੇ ਕੁਝ ਰੁਪਇਆਂ ਲਈ ਵੇਚਿਆ ਬੱਚਾ !

1 min read

ਫਰੀਦਕੋਟ:70 ਹਜ਼ਾਰ ਰੁਪਏ ਪਿੱਛੇ ਕੋਈ ਮਾਂ ਆਪਣਾ ਬੱਚਾ ਵੇਚ ਸਕਦੀ ਹੈ। ਕਲਯੁਗੀ ਜ਼ਮਾਨੇ ‘ਚ ਇਹ ਸਭ ਕੁਝ ਹੋ ਰਿਹੈ।

ਮਾਂ ਨੇ ਨਵ ਜੰਮਿਆ ਬੱਚਾ ਵੇਚਿਆ ਤੇ ਪੈਸੇ ਲਏ। ਪੁਲਿਸ ਨੂੰ ਸੂਚਨਾ ਮਿਲੀ ਤੇ ਪੁਲਿਸ ਨੇ ਬੱਚਾ ਵੇਚਣ ਦੇ ਖਰੀਦਣ ਵਾਲਿਆਂ ਖ਼ਿਲਾਫ ਮਨੁੱਖੀ ਤਸਕਰੀ ਦਾ ਕੇਸ ਦਰਜ ਕਰ ਲਿਆ। ਇਨ੍ਹਾਂ ਕੋਲ 1 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਘਟਨਾ ਫਰੀਦਕੋਟ ਦੀ ਹੈ।

ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਮਮਤਾ ਤੇ ਗੁਰਮੀਤ ਕੌਰ ਨਾਮੀ ਦੋ ਔਰਤਾਂ ਨੇ ਮੋਰਾਂਵਾਲੀ ਪਿੰਡ ਦੇ ਨਿਵਾਸੀ ਪ੍ਰਿਥਵੀ ਸਿੰਘ ਦੇ ਨਵ ਜਨਮੇ ਬੱਚੇ ਦਾ ਸੌਦਾ ਕਰਵਾਇਆ ਸੀ। ਇਹ ਸੌਦਾ ਪ੍ਰਿਥਵੀ ਸਿੰਘ ਨਾਲ 70 ਹਜ਼ਾਰ ਰੁਪਏ ‘ਚ ਹੋਇਆ ਸੀ ਪਰ ਦਲਾਲਾਂ ਨੇ ਅੱਗੇ ਪੰਚਕੂਲਾ ਨਿਵਾਸੀ ਵਿਜੈ ਗੋਇਲ ਨੂੰ ਬੱਚਾ 2 ਲੱਖ 80 ਹਜ਼ਾਰ ਰੁਪਏ ‘ਚ ਵੇਚ ਦਿੱਤਾ। ਇਸ ਮਾਮਲੇ ਵਿੱਚ ਦੋਨੋਂ ਔਰਤ ਦਲਾਲਾਂ ਦੀ ਭਾਲ ਕੀਤੀ ਜਾ ਰਹੀ ਹੈ।

ਮਾਂ ਨੇ ਦੱਸਿਆ ਕਿ ਉਸ ਦੇ ਪਹਿਲਾਂ ਹੀ ਚਾਰ ਬੱਚੇ ਹਨ ਜੋ ਵੱਡੀ ਉਮਰ ਦੇ ਹਨ ਤੇ ਹੁਣ ਸਿਆਣੀ ਉਮਰ ਵਿੱਚ ਇਸ ਬੱਚੇ ਦੇ ਹੋਣ ਕਾਰਨ ਉਹ ਸ਼ਰਮ ਮਹਿਸੂਸ ਕਰ ਰਹੀ ਸੀ। ਇਸ ਲਈ ਉਸ ਨੇ ਆਪਣਾ ਬੱਚਾ ਮਰਜ਼ੀ ਨਾਲ ਵੇਚਿਆ ਹੈ। ਪੁਲਿਸ ਨੇ ਬੱਚੇ ਨੂੰ ਮੈਡੀਕਲ ਕਰਵਾਉਣ ਉਪਰੰਤ ਸ਼ੈਲਟਰ ਹੋਮ ਭੇਜ ਦਿੱਤਾ ਹੈ।

 

Leave a Reply

Social Media Auto Publish Powered By : XYZScripts.com